Haryana News

ਚੰਡੀਗੜ੍ਹ, 11 ਅਪ੍ਰੈਲ – ਹਰਿਆਣਾ ਦੇ ਰਾਜਪਾਲ ਸ੍ਰੀ ਬੰਡਾਰੂ ਦੱਤਾਤ੍ਰੇਅ ਨੇ ਵੀਰਵਾਰ ਨੂੰ ਰਾਜਭਵਨ ਵਿਚ ਮਹਾਤਮਾ ਜਿਯੋਤਿਬਾ ਫੂਲੇ ਨੂੰ ਉਸ ਦੀ ਜੈਯੰਤੀ ‘ਤੇ ਸ਼ਰਧਾਂਜਲੀ ਦੇ ਨਮਨ ਕੀਤਾ।

          ਸ੍ਰੀ ਬੰਡਾਰੂ ਦੱਤਾਤ੍ਰੇਅ ਨੇ ਕਿਹਾ ਕਿ ਸ੍ਰੀ ਫੂਲੇ ਇਕ ਪ੍ਰਮੁੱਖ ਸਮਾਜ ਸੁਧਾਰਕ, ਵਿਚਾਰਕ ਅਤੇ ਮਹਾਨ ਸਮਰਪਿਤ ਕਾਰਜਕਰਤਾ ਸਨ। ਉਨ੍ਹਾਂ ਨੇ ਜਾਤੀ ਵਿਵਸਥਾ ਨੁੰ ਚਨੌਤੀ ਦੇਣ, ਹਾਸ਼ਇਏ ‘ਤੇ ਰਹਿਣ ਵਾਲੇ ਕੰਮਿਊਨਿਟੀਆਂ ਦੇ ਅਧਿਕਾਰਾਂ ਦੀ ਵਕਾਲਤ ਕਰਨ, ਮਹਿਲਾ ਮਜਬੂਤੀਕਰਣ ਅਤੇ ਵਿਸ਼ੇਸ਼ਕਰ ਮਹਿਲਾਵਾਂ ਦੇ ਨਾਲ-ਨਾਲ ਸਾਰੇ ਲੋਕਾਂ ਲਈ ਸਿਖਿਆ ਨੂੰ ਪ੍ਰੋਤਸਾਹਨ ਦੇਣ ਵਿਚ ਮਹਤੱਵਪੂਰਨ ਭੁਮਿਕਾ ਨਿਭਾਈ।

          ਸ੍ਰੀ ਦੱਤਾਤ੍ਰੇਅ ਨੇ ਕਿਹਾ ਕਿ ਮਹਾਤਮਾ ਜਿਯੋਤਿਬਾ ਫੂਲੇ ਜਾਤੀ, ਪੱਥ ਜਾਂ ਲਿੰਗ ਦੀ ਪਰਵਾਹ ਕੀਤੇ ਬਿਨ੍ਹਾਂ ਸਾਰੇ ਮਨੁੱਖਾਂ ਦੀ ਸਮਾਨਤਾ ਵਿਚ ਦ੍ਰਿੜਤਾ ਨਾਲ ਭਰੋਸਾ ਕਰਦੇ ਸਨ। ਸਾਲ 1848 ਵਿਚ , ਉਨ੍ਹਾਂ ਨੇ ਅੱਤਆਧੁਨਿਕ ਸਮਾਜ ਦੀ ਸਥਾਪਨਾ ਕੀਤੀ, ਜਿਸ ਦਾ ਟੀਚਾ ਅਨੁਸੂਚਿਤ ਜਾਤੀਆਂ ਅਤੇ ਮਹਿਲਾਵਾਂ ਦੀ ਸਿਖਿਆ ਅਤੇ ਉਥਾਨ ਨੁੰ ਪ੍ਰੋਤਸਾਹਨ ਦੇਣਾ ਸੀ।

          ਰਾਜਪਾਲ ਨੇ ਕਿਹਾ ਕਿ ਮਹਾਤਮਾ ਫੂਲੇ ਨੇ ਸਿਖਿਆ ਨੂੰ ਸਮਾਜਿਕ ਬਦਲਾਅ ਅਤੇ ਮਜਬੂਤੀਕਰਣ ਦੀ ਕੁੰਜੀ ਮੰਨਿਆ ਸੀ। ਉਨ੍ਹਾਂ ਨੇ ਉਸ ਸਮੇਂ ਦੇ ਸਮਾਜਿਕ ਮਾਨਦੰਡਾਂ ਨੂੰ ਤੋੜਦੇ ਹੋਏ ਅਨੁਸੂਚਿਤ ਜਾਤੀ ਦੀ ਕੁੜੀਆਂ ਲਈ ਪਹਿਲਾ ਸਕੂਲ ਖੋਲਿਆ। ਉਨ੍ਹਾਂ ਦੀ ਪਤਨੀ ਸ੍ਰੀਮਤੀ ਸਾਵਿਤਰੀਬਾਈ ਫੂਲੇ ਜੀ ਭਾਰਤ ਦੀ ਪਹਿਲੀ ਮਹਿਲਾ ਅਧਿਆਪਕਾ ਸੀ।

          ਸ੍ਰੀ ਦੱਤਾਤ੍ਰੇਅ ਨੇ ਕਿਹਾ ਕਿ ਭਾਰਤੀ ਸਮਾਜ ਵਿਚ ਜਿਯੋਤਿਬਾ ਫੂਲੇ ਦਾ ਯੋਗਦਾਨ ਡੁੰਘਾ ਅਤੇ ਸਥਾਈ ਹੈ। ਉਨ੍ਹਾਂ ਨੇ ਭਾਰਤ ਵਿਚ ਸਮਾਜਿਕ ਸੁਧਾਰ ਅੰਦੋਲਨ ਦੀ ਨੀਂਹ ਰੱਖੀ, ਕਾਰਜਕਰਤਾਵਾਂ ਅਤੇ ਨੇਤਾਵਾਂ ਦੀ ਪੀੜੀਆਂ ਨੂੰ ਸਮਾਨਤਾ ਅਤੇ ਨਿਆਂ ਲਈ ਸੰਘਰਸ਼ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਮਜਬੂਤੀਕਰਣ ਦੇ ਸਾਧਨ ਵਜੋ ਸਿਖਿਆ ‘ਤੇ ਉਨ੍ਹਾਂ ਦਾ ਜੋਰ ਅੱਜ ਵੀ ਢੂੱਕਵਾਂ ਹੈ, ਕਿਉਂਕਿ  ਭਾਰਤ ਇਕ ਸਵਾਵੇਸ਼ੀ ਅਤੇ ਨਿਆਂਸੰਗਤ ਸਮਾਜ ਬਨਾਉਣ ਦਾ ਯਤਨ ਕਰ ਰਿਹਾ ਹੈ।

          ਰਾਜਪਾਲ ਨੇ ਕਿਹਾ ਕਿ ਸਮਾਜਿਕ ਨਿਆਂ, ਸਮਾਨਤਾ ਅਤੇ ਸਿਖਿਆ ਦੇ ਪ੍ਰਤੀ ਉਨ੍ਹਾਂ ਦੀ ਅਟੁੱਟ ਪ੍ਰਤੀਬੱਧਤਾ ਉਤਪੀੜਨ ਅਤੇ ਭੇਦਭਾਵ ਦੇ ਖਿਲਾਫ ਲੜਨ ਵਾਲਿਆਂ ਲਈ ਮਾਰਗਦਰਸ਼ਕ ਵਜੋ ਕੰਮ ਕਰਦੀ ਹੈ। ਜਿਵੇਂ ਕਿ ਅਸੀਂ ਉਨ੍ਹਾਂ ਦੀ ਵਿਰਾਸਤ ਨੂੰ ਯਾਦ ਕਰਦੇ ਹਨ, ਆਓ ਅਸੀਂ ਸਮਾਨਤਾ, ਨਿਆਂ ਅਤੇ ਸਾਰਿਆਂ ਲਈ ਸਮਾਨ ਸਿਦਾਂਤਾਂ ‘ਤੇ ਅਧਾਰਿਤ  ਸਮਾਜ ਦੇ ਨਿਰਮਾਣ ਲਈ ਆਪਣੀ ਪ੍ਰਤੀਬੱਧਤਾ ਦੀ ਪੁਸ਼ਟੀ ਕਰਨ।

ਚੰਡੀਗੜ੍ਹ, 11 ਅਪ੍ਰੈਲ – ਹਰਿਆਣਾ ਦੇ ਰਾਜਪਾਲ ਸ੍ਰੀ ਬੰਡਾਰੂ ਦੱਤਾਤ੍ਰੇਅ ਨੇ ਕਨੀਨਾ ਕਸਬੇ ਵਿਚ ਬੱਚਿਆਂ ਨੂੰ ਲੈ ਜਾ ਰਹੇ ਇਕ ਸਕੂਲ ਬੱਸ ਦੇ ਪਲਟ ਜਾਣ ਨਾਲ ਹੋਈ ਬਹੁਮੁੱਲੀ ਜਿੰਦਗੀਆਂ ਦੀ ਮੌਤ ‘ਤੇ ਸੋਗ ਪ੍ਰਗਟਾਇਆ। ਇਸ ਹਾਦਸੇ ਵਿਚ ਕਈ ਹੋਰ ਬੱਚਿਆਂ ਨੁੰ ਵੀ ਸੱਟ ਆਈ।

          ਸ੍ਰੀ ਦੱਤਾਤ੍ਰੇਅ ਨੇ ਆਪਣੀ ਸੰਵੇਦਨਾ ਪ੍ਰਗਟਾਉਂਦੇ ਹੋਏ ਕਿਹਾ ਕਿ ਮੈਂ ਨਾਰਨੌਲ ਵਿਚ ਹੋਈ ਇਸ ਮੰਦਭਾਗੀ ਦੁਰਘਟਨਾ ਵਿਚ ਬਹੁਮੁੱਲੀ ਜਿੰਦਗੀਆਂ ਦੀ ਹਾਨੀ ਨਾਲ ਬਹੁਤ ਦੁਖੀ ਹਾਂ। ਮਰਹੂਮ ਰੂਹਾਂ ਨੂੰ ਸ਼ਾਂਤੀ ਮਿਲੇ। ਮੇਰੀ ਸੰਵੇਦਨਾਵਾਂ ਸੋਗ ਪਰਿਵਾਰਾਂ ਦੇ ਨਾਲ ਹੈ। ਰਾਜਪਾਲ ਸ੍ਰੀ ਬੰਡਾਰੂ ਦੱਤਾਤ੍ਰੇਅ ਨੇ ਇਸ਼ਵਰ ਤੋਂ ਜਖਮੀਆਂ ਦੇ ਜਲਦੀ ਸਿਹਤਮੰਦ ਹੋਣ ਦੀ ਪ੍ਰਾਰਥਨਾ ਕੀਤੀ।

ਕਨੀਨਾ ਵਿਚ ਹੋਈ ਸਕੂਲ ਬੱਸ ਦੁਰਘਟਨਾ ‘ਤੇ ਮੁੱਖ ਮੰਤਰੀ ਨਾਇਬ ਸਿੰਘ ਨੇ ਪ੍ਰਗਟਾਇਆ ਦੁੱਖ

ਚੰਡੀਗੜ੍ਹ, 11 ਅਪ੍ਰੈਲ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਨੇ ਅੱਜ ਜਿਲ੍ਹਾ ਮਹੇਂਦਰਗੜ੍ਹ ਦੇ ਕਨੀਨਾ ਬਲਾਕ ਦੇ ਪਿੰਡ ਉਨਹਾਨੀ ਵਿਚ ਸਕੂਲ ਬੱਸ ਦੀ ਦੁਰਘਟਨਾ ਵਿਚ ਬੱਚਿਆਂ ਦੇ ਨਿਧਨ ‘ਤੇ ਡੁੰਘਾ ਸੋਗ ਪ੍ਰਗਟਾਇਆ। ਉਨ੍ਹਾਂ ਨੇ ਸੋਗ ਪਰਿਵਾਰਾਂ ਦੇ ਪ੍ਰਤੀ ਸੰਵੇਦਨਾ ਪ੍ਰਗਟਾਉਂਦੇ ਹੋਏ ਕਿਹਾ ਕਿ ਇਸ਼ਵਰ ਮ੍ਰਿਤਕ ਬੱਚਿਆਂ ਦੀ ਆਤਮਾਵਾਂ ਨੂੰ ਆਪਣੇ ਚਰਣਾਂ ਵਿਚ ਸਥਾਨ ਦਵੇ।

          ਸ੍ਰੀ ਨਾਇਬ ਸਿੰਘ ਨੇ ਕਿਹਾ ਕਿ ਇਸ ਹਾਦਸੇ ਵਿਚ ਲਾਪ੍ਰਵਾਹੀ ਵਰਤਣ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

          ਉਨ੍ਹਾਂ ਨੇ ਹਾਦਸੇ ਵਿਚ ਜਖਮੀ ਹੋਏ ਬੱਚਿਆਂ ਦੀਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਅਤੇ ਕਿਹਾ ਕਿ ਸਥਾਨਕ ਪ੍ਰਸਾਸ਼ਨ ਜਖਮੀਆਂ ਦੀ ਸਹਾਇਤਾ ਲਈ ਮੁਸਤੈਦ ਹੈ।

ਜਿਲ੍ਹਾ ਵਿਚ 25 ਮਈ ਤਕ ਜਾਰੀ ਰਹਿਣਗੇ ਸਵੀਪ ਗਤੀਵਿਧੀਆਂ

ਚੰਡੀਗੜ੍ਹ, 11 ਅਪ੍ਰੈਲ – ਚੋਣ ਫੀਸਦੀ ਵਧਾਉਣ ਲਈ ਯਮੁਨਾਨਗਰ ਵਿਚ ਲਗਾਤਾਰ ਸਵੀਪ (ਵਿਵਸਥਿਤ ਵੋਟਰ ਸਿਖਿਆ ਅਤੇ ਚੋਣਾਵੀ ਭਾਗੀਦਾਰੀ) ਗਤੀਵਿਧੀਆਂ ਪ੍ਰਬੰਧਿਤ ਕਰ ਵੋਟਰਾਂ ਨੂੰ ਜਾਗਰੁਕ ਕੀਤਾ ਜਾ ਰਿਹਾ ਹੈ। ਵੋਟਰ ਜਾਗਰੁਕਤਾ ਮੁਹਿੰਮ ਦੇ ਤਹਿਤ ਵੱਖ-ਵੱਖ ਵਿਦਿਅਕ ਸੰਸਥਾਨਾਂ ਦੇ ਵਿਦਿਆਰਥੀ ਅਤੇ ਅਧਿਆਪਕ ਜਾਗਰੁਕਤਾ ਰੈਲੀ, ਪੇਟਿੰਗ, ਰੰਗੋਲੀ, ਡਿਬੇਟ ਮੁਕਾਬਲੇ ਕਰਵਾ ਕੇ ਵੋਟਰਾਂ ਨੂੰ ਲੋਕਤੰਤਰ ਦੇ ਮਹਾਪਰਵ ਵਿਚ ਵੋਟ ਪਾਉਣ ਲਈ ਪ੍ਰੇਰਿਤ ਤੇ ਜਾਗਰੁਕ ਕਰ ਰਹੇ ਹਨ, ਸੋਸ਼ਲ ਮੀਡੀਆ ਰਾਹੀਂ ਵੀ ਵੋਟਰਾਂ ਨੂੰ ਵੋਟ ਪਾਉਣ ਲਈ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ ਤਾਂ ਜੋ ਜਿਲ੍ਹਾ ਵਿਚ ਚੋਣ ਫੀਸਦੀ ਵਿਚ ਪ੍ਰਭਾਵੀ ਵਾਧਾ ਹੋਵੇ। ਸਵੀਪ ਗਤੀਵਿਧੀਆਂ ਲਈ ਇਸ ਦੇ ਲਈ ਇਕ-ਇਕ ਵੋਟਰ ਤਕ ਪਹੁੰਚ ਕੇ ਉਨ੍ਹਾਂ ਦੇ ਵੋਟ ਦੀ ਮਹਤੱਵਤਾ ਅਤੇ ਲੋਕਤੰਤਰ ਦੇ ਮਹਾਪਰਵ ਦੇ ਬਾਰੇ ਵਿਚ ਜਾਣਕਾਰੀ ਦਿੱਤੀ ਜਾ ਰਹੀ ਹੈ ਤਾਂ ਜੋ ਚੋਣ ਪਰਵ ਦੇਸ਼ ਦਾ ਗਰਵ ਥੀਮ ਨੂੰ ਸਹੀ ਮਾਇਨਿਆਂ ਵਿਚ ਸਾਕਾਰ ਕੀਤਾ ਜਾ ਸਕੇ।

          ਯਮੁਨਾਨਗਰ ਦੇ ਡੀਸੀ ਅਤੇ ਜਿਲ੍ਹਾ ਚੋਣ ਅਧਿਕਾਰੀ ਕੈਪਟਨ ਮਨੋਜ ਕੁਮਾਰ ਨੇ ਕਿਹਾ ਕਿ ਭਾਰਤ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਪ੍ਰਸਾਸ਼ਨ ਵੱਲੋਂ ਲੋਕਸਭਾ ਆਮ ਚੋਣ ਵਿਚ ਚੋਣ ਫੀਸਦੀ ਵਧਾਉਣ ਲਈ ਅੰਬਾਲਾ ਲੋਕਸਭਾ ਖੇਤਰ ਦੇ ਤਹਿਤ ਆਉਣ ਵਾਲੇ ਯਮੁਨਾਨਗਰ, ਜਗਾਧਰੀ ਤੇ ਸਢੌਰਾ ਵਿਧਾਨਸਭਾ ਖੇਤਰ ਅਤੇ ਕੁਰੂਕਸ਼ੇਤਰ ਲੋਕਸਭਾ ਖੇਤਰ ਵਿਚ ਆਉਣ ਵਾਲੇ ਰਾਦੌਰ ਵਿਧਾਨਸਭਾ ਖੇਤਰ ਵਿਚ ਸਵੀਪ  (ਵਿਵਸਥਿਤ ਵੋਟਰ ਸਿਖਿਆ ਅਤੇ ਚੋਣਾਵੀ ਭਾਗੀਦਾਰੀ) ਗਤੀਵਿਧੀਆਂ ਪ੍ਰਭਾਵੀ ਰੂਪ ਨਾਲ ਜਾਰੀ ਹੈ। ਉਨ੍ਹਾਂ ਨੇ ਦਸਿਆ ਕਿ 18ਵੇਂ ਲੋਕਸਭਾ ਆਮ ਚੋਣ ਵਿਚ ਪਿਛਲੀ ਚੋਣ ਦੀ ਅਪੇਕਸ਼ਾ ਚੋਣ ਫੀਸਦੀ ਵਧਾਉਣ ਲਈ ਜਿਲ੍ਹਾ ਚੋਣ ਦਫਤਰ ਅਤੇ ਜਿਲ੍ਹਾ ਪ੍ਰਸਾਸ਼ਨ ਸਮੇਤ ਹੋਰ ਵਿਭਾਗਾਂ ਵੱਲੋਂ ਵੋਟਰਾਂ ਨੂੰ ਜਾਗਰੁਕ ਕਰਨ ਲਈ ਵੱਖ-ਵੱਖ ਤਰ੍ਹਾ ਦੀ ਗਤੀਵਿਧੀਆਂ ਲਗਾਤਾਰ ਪ੍ਰਬੰਧਿਤ ਕੀਤੀਆਂ ਜਾ ਰਹੀਆਂ ਹਨ। ਵੋਟਰਾਂ ਨੂੰ ਜਾਗਰੁਕ ਤੇ ਪ੍ਰੇਰਿਤ ਕਰਨ ਲਈ ਬੱਚਿਆਂ ਤੋਂ ਲੈ ਕੇ ਬਜੁਰਗਾਂ ਤਕ ਵੱਖ-ਵੱਖ ਗਤੀਵਿਧੀਆਂ ਰਾਹੀਂ ਵੋਟਰ ਜਾਗਰੁਕਤਾ ਦਾ ਸੰਦੇਸ਼ ਦੇ ਰਹੇ ਹਨ। ਇਸ ਤੋਂ ਇਲਾਵਾ ਸਵੀਪ ਗਤੀਵਿਧੀਆਂ ਦੇ ਤਹਿਤ ਵੱਖ-ਵੱਖ ਵਿਭਾਗਾਂ ਵੱਲੋਂ ਡੋਰ-ਟੂ-ਡੋਰ  ਸੰਪਰਕ ਕਰਦੇ ਹੋਏ, ਰੋਡਵੇਜ ਬੱਸਾਂ ‘ਤੇ ਵੋਟਰ ਜਾਗਰੁਕਤਾ ਪ੍ਰਚਾਰ ਸਮੱਗਰੀ ਲਗਾ ਕੇ, ਮੁਨਾਦੀ ਕਰਵਾ ਕੇ, ਵੋਟਰ ਜਾਗਰੁਕਤਾ ਸੁੰਹ ਦਿਵਾ ਕੇ ਵਿਖਿਆਨ, ਹਸਤਾਖਰ ਮੁਹਿੰਮ, ਮਨੁੱਖ ਚੇਨ, ਰੰਗੋਲੀ ਰਾਹੀਂ ਸ਼ਹਿਰੀ ਤੇ ਗ੍ਰਾਮੀਦ ਖੇਤਰ ਦੇ ਵੋਟ+ ਨੂੰ ਜਾਗਰੁਕ ਕੀਤਾ ਜਾ ਰਿਹਾ

ਵੋਟਰ ਘਰ ਬੈਠੇ ਡਾਉਨਲੋਡ ਕਰ ਸਕਦੇ ਹਨ ਫੋਟੋਯੁਕਤ ਡਿਜੀਟਲ ਵੋਟਰ ਕਾਰਡ

ਚੰਡੀਗੜ੍ਹ, 11 ਅਪ੍ਰੈਲ – ਲੋਕਸਭਾ ਆਮ ਚੋਣ 2024 ਵਿਚ ਵੋਟਰਾਂ ਦੀ ਸਹੂਲਤ ਤਹਿਤ ਭਾਰਤ ਚੋਣ ਕਮਿਸ਼ਨ ਵੱਲੋਂ ਵੱਖ-ਵੱਖ ਡਿਜੀਟਲ ਪਹਿਲਾਂ ਕੀਤੀਆਂ ਗਈਆਂ ਹਨ। ਇੰਨ੍ਹਾਂ ਵਿਚ ਸੱਭ ਤੋਂ ਪ੍ਰਮੁੱਖ ਹੈ ਈ-ਏਪਿਕ ਯਾਨੀ ਫੋਟੋਯੁਕਤ ਵੋਟਰ ਪਹਿਚਾਣ ਪੱਤਰ ਨੂੰ ਡਿਜੀਟਲ ਢੰਗ ਨਾਲ ਪ੍ਰਾਪਤ ਕਰਨਾ। ਹੁਣ ਵੋਟਰ ਘਰ ਬੈਠੇ ਹੀ ਆਪਣਾ ਵੋਟਰ ਕਾਰਡ ਡਾਊਨਲੋਡ ਕਰ ਸਕਦੇ ਹਨ।

          ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜੇਕਰ ਵੋਟਰ ਦੀ ਵੋਟਰ ਆਈਡੀ ਕਿਤੇ ਗੁੰਮ ਗਿਆ ਹੈ ਜਾਂ ਫਿਰ ਉਹ ਵੋਟਰ ਕਾਰਡ ਦੀ ਡਿਜੀਟਲ ਕਾਪੀ ਸਹੇਜ ਕੇ ਰੱਖਨਾ ਚਾਹੁੰਦਾ ਹੈ ਤਾਂ ਵੋਟਰ ਹੈਲਪਲਾਇਨ ਐਪ ਜਾਂ ਚੋਣ ਕਮਿਸ਼ਨ ਦੀ ਵੈਬਾਇਟ voters.eci.gov.in ਤੋਂ ਆਪਣਾ ਵੋਟਰ ਕਾਰਡ ਆਸਾਨੀ ਨਾਲ ਮੋਬਾਇਲ ਜਾਂ ਕੰਪਿਊਟਰ ‘ਤੇ ਡਾਊਨਲੋਡ ਕਰ ਸਕਦੇ ਹਨ। ਇਹ ਡਿਜੀਟਲ ਵੋਟਰ ਕਾਰਡ ਚੋਣ ਕਰਨ ਲਈ ਪੂਰੀ ਤਰ੍ਹਾ ਨਾਲ ਵੇਲਿਡ ਹੈ। ਡਿਜੀਟਲ ਵੋਟਰ ਕਾਰਡ ਈ-ਈਪੀਆਈਸੀ ਨੂੰ ਡਿਜੀ ਲਾਕਰ ਵਿਚ ਵੀ ਅਪਲੋਡ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ, ਇਸ ਨੂੰ ਪ੍ਰਿੰਟ ਵੀ ਕਰਾਇਆ ਜਾ ਸਕਦਾ ਹੈ।

          ਇਹ ਈ-ਏਪਿਕ ਓਰਿਜਨਲ ਵੋਟਰ ਆਈਡੀ ਕਾਰਡ ਦਾ ਇਕ ਨਾਨ-ਏਡਿਟੇਬਲ ਪੀਡੀਐਫ ਵਰਜਨ ਹੈ। ਵੋਟਰ ਆਈਡੀ ਦੇ ਇਸ ਪੀਡੀਐਫ ਵਰਜਨ ਨੂੰ ਵੀ ਆਈਡੇਂਟਿਟੀ ਦੇ ਨਾਲ ਏਡਰੇਸ ਪਰੂਫ ਵਜੋ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਡਿਜੀਟਲ ਆਈਡੀ ਪਰੂਫ ਨੂੰ ਆਸਾਨੀ ਨਾਲ ਏਕਸੈਸ ਕਰਨ ਦੇ ਲਈ ਮੋਬਾਇਲ ਫੋਨ ਜਾਂ ਡਿਜੀਲਾਕਰ ਵਿਚ ਸਟੋਰ ਕਰ ਕੇ ਰੱਖਿਆ ਜਾ ਸਕਦਾ ਹੈ।

          ਬੁਲਾਰੇ ਨੇ ਦਸਿਆ ਕਿ ਡਿਜੀਟਲ ਕਾਰਡ ਨੂੰ ਡਾਊਨਲੋਡ ਕਰਨ ਲਈ ਰਜਿਸਟਰਡ ਵੋਟਰ ਨੂੰ ਕੌਮੀ ਰਾਸ਼ਟਰ ਚੋਣ ਪੋਰਟਲ eci.gov.in ‘ਤੇ ਜਾਣਾ ਹੋਵੇਗਾ। ਨਵੇਂ ਯੂਜਰ ਨੂੰ ਆਪਣੇ ਆਪਨੂੰ ਰਜਿਸਟਰ ਕਰਨਾ ਹੋਵੇਗਾ। ਇਸ ਦੇ ਬਾਅਦ ਈ-ਏਪਿਕ ਡਾਊਨਲੋਡ ਕਰਨ ਦੇ ਵਿਕਲਪ ‘ਤੇ ਕਲਿਕ ਕਰਨ। ਫਿਰ ਆਪਣਾ ਏਪਿਕ ਯਾਨੀ ਵੋਟਰ ਕਾਰਡ ਨੰਬਰ ਜਾਂ ਫਾਰਮ ਰਫਰੇਂਸ ਨੰਬਰ ਨੁੰ ਦਰਜ ਕਰਨ। ਰਜਿਸਟਰਡ ਮੋਬਾਇਲ ਨੰਬਰ ‘ਤੇ ਇਕ ਓਟੀਪੀ ਆਵੇਗਾ। ਇਸ ਦੇ ਬਾਅਦ ਈ-ਏਪਿਕ ਡਾਊਨਲੋਡ ਦਾ ਵਿਕਲਪ ਵੀ ਆਵੇਗਾ।

Leave a Reply

Your email address will not be published.


*


hi88 new88 789bet 777PUB Даркнет alibaba66 XM XMtrading XM ログイン XMトレーディング XMTrading ログイン XM trading XM trade エックスエムトレーディング XM login XM fx XM forex XMトレーディング ログイン エックスエムログイン XM トレード エックスエム XM とは XMtrading とは XM fx ログイン XMTradingjapan https://xmtradingjapan.com/ XM https://xmtradingjapan.com/ XMtrading https://xmtradingjapan.com/ えっくすえむ XMTradingjapan 1xbet 1xbet plinko Tigrinho Interwin